Friday, January 7, 2011

ਮੇਰਾ ਬਾਪੂ ਮੇਰਾ ਬੇਲੀ


ਮੇਰਾ ਬਾਪੂ ਮੇਰਾ ਬੇਲੀ ਮੈਨੂੰ ਉਹ ਦਿਨ ਯਾਦ ਨਹੀਂ ਜਦ ਮੇਰਾ ਬਾਪੂ 'ਘੋੜਾ' ਸੀ ਤੇ ਮੈਂ ਉਸ ਦੀ 'ਸਵਾਰੀ' ਪਰ ਉਹ ਦਿਨ ਮੈਨੂੰ ਨਹੀਂ ਭੁੱਲ ਸਕਦੇ ਜਦ ਬਾਪੂ ਦੇ ਮੋਢੇ ਚੜ੍ਹ ਦੁਨੀਆਂ ਦੇਖੀ ਸਾਰੀ , ਕਿੱਡੀ ਵੱਡੀ ਦੌਲਤ ਸੀ ਉਹ ਛੋਟਾ ਪੈਸਾ ਜੋ ਚੱਕ ਭੱਜ ਜਾਣਾ ਤੇ ਕਰ ਜਾਣੀ ਖ਼ਾਲੀ ਬਾਪੂ ਦੇ ਹਥੇਲ਼ੀ। ਮੇਰਾ ਬਾਪੂ ਮੇਰਾ ਬੇਲੀ ਮੈਨੂੰ ਤਾਂ ਉਹਨਾਂ ਲੋਕਾਂ ਦੀ ਸਮਝ ਨਾ ਆਵੇ ਜੋ ਮਹਿਤਾ ਕਾਲੂ ਨੂੰ 'ਖਲ਼ਨਾਇਕ' ਦੱਸਦੇ ਨੇ, ਕੀ ਉਹਨਾਂ ਲੋਕਾਂ ਨੂੰ ਬਾਬੇ ਨਾਨਕ ਦਾ ਬਚਪਨ ਨਜ਼ਰ ਨਾ ਆਵੇ? ਉਹਨਾਂ ਉਹ ਦ੍ਰਿਸ਼ ਮਨਫ਼ੀ ਕਿਉਂ ਕਰ ਦਿੱਤਾ ਜਦ ਬਾਬੇ ਦਾ ਬਾਪੂ ਮੋਢੇ ਚੱਕ ਖਿਡਾਵੇ? ਬਾਬਾ ਮਹਾਨ ਸੀ ਪਰ ਪਿਉ-ਦਿਲ ਨੂੰ ਸਮਝਣ ਦੀ ਕਿਸੇ ਕੋਸ਼ਿਸ਼ ਕਿਉਂ ਨਾ ਕੀਤੀ? ਇਹ ਉਹਨਾਂ ਲੋਕਾਂ ਬਾਬੇ ਦੇ ਬਾਪੂ ਦੀ ਕਿਹੜੀ ਤਸਵੀਰ ਪੇਸ਼ ਕੀਤੀ? ਉਹ ਤਾਂ ਬੱਸ ਬਾਪੂ ਸੀ, ਮੇਰੇ ਬਾਪੂ ਵਰਗਾ ਜੋ ਰਹਿਣਾ ਚਾਵੇ ਆਪਣੇ ਪੁੱਤ ਨਾਲ ਵਾਂਗ 'ਸੰਗ-ਸਹੇਲੀ' । ਮੇਰਾ ਬਾਪੂ ਮੇਰਾ ਬੇਲੀ ਇਤਿਹਾਸ ਵਿਚ ਬੈਠਾ ਔਰਗਜ਼ੇਬ ਬਾਪੂ ਪੱਥਰ ਦਿਲ ਸੀ ਜੋ ਆਪਣੇ ਬਾਗ਼ੀ ਪੁੱਤ** ਨੂੰ ਮਾਰ ਮੁਕਾਵੇ, ਕਦੀ ਨਾਲ ਰੌਣ ਵਾਲਾ ਪੱਥਰ ਦਿਲ ਬਾਪੂ ਆਪਣੇ ਪੁੱਤ ਦੀ ਲਾਸ਼ 'ਤੇ ਫਿਰ ਫੁੱਟ-ਫੁੱਟ ਰੋਵੇ। ਸ਼ੁਕਰ ਹੈ ! ਸਾਡੇ ਤੋਂ ਕੋਈ ਰਾਜ ਭਾਗ ਨਹੀਂ ਹੈ, ਅਸੀਂ ਤਾਂ ਇਕ-ਦੂਜੇ ਦੇ ਸੁਪਨੇ 'ਤੇ ਹੀ ਆਪਣਾ 'ਮਹਿਲ' ਬਣਾਇਆ। ਮੇਰਾ ਬਾਪੂ ਤਾਂ ਓਹੀ ਬਾਪੂ ਹੈ ਜੋ ਕਦੇ ਗੰਨੇ ਦੀ ਪੋਰੀ ਛਿੱਲ ਕੇ ਦਿੰਦਾ, ਕਦੇ ਦਿੰਦਾ ਸੀ ਗੁੜ ਦੀ ਭੇਲੀ । ਮੇਰਾ ਬਾਪੂ ਮੇਰਾ ਬੇਲੀ

No comments:

Post a Comment